Saved Bookmarks
| 1. |
1.ਅਣਡਿੱਠਾ ਪੈਰਾ ਪੜ੍ਹ ਕੇ ਪ੍ਰਸ਼ਨਾਂ ਦੇ ਸਹੀ ਉੱਤਰਾਂ ਦੀ ਚੋਣਕਰੋ।ਇਹ ਮਹਾਂਵਾਕ ਗੁਰੂ ਨਾਨਕ ਦੇਵ ਜੀ ਦਾ ਹੈ ਤੇ ਇਹ ਇੱਕ ਅਟੱਲ ਸੱਚਾਈ ਹੈ ।ਗੁਰੂ ਜੀ ਅਨੁਸਾਰ ਜਦੋਂ ਅਸੀਂ ਕੌੜੇ ਬੋਲ ਬੋਲਦੇ ਹਾਂ ਅਸੀਂ ਦੂਸਰੇ ਦਾ ਬੁਰਾ ਨਹੀਂਕਰਦੇ , ਸਗੋਂ ਆਪਣਾ ਬੁਰਾ ਕਰ ਰਹੇ ਹੁੰਦੇ ਹਾਂ | ਅਸੀਂ ਕਿਸੇ ਨੂੰ ਕੌੜਾ ਬੋਲਦੇ ਹਾਂਉਹ ਅੱਗੋਂ ਸਾਨੂੰ ਬੋਲਦਾ ਹੈ ਤਾਂ ਅਸੀਂ ਅੰਦਰ ਹੀ ਅੰਦਰ ਸੜਦੇ ਰਹਿੰਦੇ ਹਾਂ ਤੇ ਅੰਤਇਹ ਸਾਰੀਆਂ ਚੀਜ਼ਾਂ ਸਾਡੇ ਲਈ ਤਨਾਓ ਪੈਦਾ ਕਰਦੀਆਂ ਹਨ ਜੋ ਕਈ ਪ੍ਰਕਾਰ ਦੇਰੋਗਾਂ ਨੂੰ ਜਨਮ ਦਿੰਦਾ ਹੈ । ਫਿਕਾ ਬੋਲਣ ਵਾਲੇ ਵਿਅਕਤੀ ਦੇ ਮਨ ਦਾ ਖੇੜਾ ਤੇਸਰੀਰ ਦੀ ਅਰੋਗਤਾ ਮਾਰੀ ਜਾਂਦੀ ਹੈ । ਫਿਕਾ ਬੋਲਣ ਵਾਲੇ ਵਿਅਕਤੀ ਦੀ ਸਮਾਜਵਿੱਚ ਕਿਧਰੇ ਇੱਜ਼ਤ ਨਹੀਂ ਹੁੰਦੀ ਹਰ ਕੋਈ ਉਸ ਤੋਂ ਦੂਰ ਰਹਿਣਾ ਹੀ ਪਸੰਦਕਰਦਾ ਹੈ । ਗੁਰੂ ਅਰਜਨ ਦੇਵ ਜੀ ਨੇ ਮਿਠਾਸ ਨੂੰ ਰੱਬ ਦਾ ਗੁਣ ਕਿਹਾ ਹੈ ਤੇਮਿਠਤੁ ਨੂੰ ਗੁਣ ਤੇ ਚੰਗਿਆਈਆਂ ਦਾ ਤੱਤ ਕਿਹਾ ਹੈ । ਮਿਠਾਸ ਸਭ ਦੇ ਹਿਰਦੇ ਨੂੰਠੰਢਕ ਦਿੰਦੀ ਹੈ ਪਰ ਕੌੜੇ ਬੋਲ ਸਭ ਨੂੰ ਸਾੜਦੇ ਹਨ । ਅਸੀਂ ਸਾਰੇ ਪ੍ਰਮਾਤਮਾ ਦੀਸੰਤਾਨ ਹਾਂ ਤੇ ਸਾਡੇ ਸਾਰਿਆਂ ਵਿੱਚ ਪ੍ਰਮਾਤਮਾ ਨਿਵਾਸ ਕਰਦਾ ਹੈ । ਜੇ ਅਸੀਂ ਕੌੜੇਬੋਲ ਬੋਲਦੇ ਹਾਂ ਤਾਂ ਅਸੀਂ ਪ੍ਰਮਾਤਮਾ ਨੂੰ ਨਿਰਾਸ਼ ਕਰਦੇ ਹਾਂ । ਬਾਬਾ ਫ਼ਰੀਦ ਜੀ ਨੇਸਮਝਾਇਆ ਹੈ , “ ਇਕ ਫ਼ਿਕਾ ਨਾ ਗਲਾਇ , ਸਭਨਾ ਮੈਂ ਸਚਾ ਧਨੀਂ ਆਦਮੀ ਨੂੰਗੁੱਸੇ ਉੱਪਰ ਕਾਬੂ ਪਾ ਕੇ ਮਾੜੇ ਬੰਦੇ ਨਾਲ ਵੀ ਮਿੱਠੇ ਬੋਲ ਬੋਲਣੇ ਚਾਹੀਦੇ ਹਨ ।ਸਿਆਣਿਆਂ ਨੇ ਠੀਕ ਹੀ ਕਿਹਾ ਹੈ , ' ਤਲਵਾਰ ਦਾ ਫੱਟ ਮਿਲ ਜਾਂਦਾ ਹੈ ਪਰਜ਼ਬਾਨ ਦਾ ਫੱਟ ਕਦੇ ਨਹੀਂ ਮਿਲਦਾ । ਕੌੜੇ ਬੋਲ ਅਜਿਹੀ ਬੁਰਾਈ ਹੁੰਦੇ ਹਨ ਕਿਇਹ ਝਗੜਾ ਪੈਦਾ ਕਰਦੇ ਹਨ । ਕਈ ਵਾਰ ਇਹ ਅਪਰਾਧ ਨੂੰ ਜਨਮ ਦਿੰਦੇ ਹਨ। ਇਹ ਘਰੇਲੂ ਤੇ ਸਮਾਜਕ ਵਾਤਾਵਰਨ ਨੂੰ ਵੀ ਦੂਸ਼ਿਤ ਕਰਦੇ ਹਨ । ਮਿੱਠੇ ਬੋਲਾਂਨਾਲ ਸਾਡਾ ਖ਼ਰਚ ਕੁਝ ਨਹੀਂ ਹੁੰਦਾ ਪਰ ਅਸੀਂ ਸਭ ਦਾ ਮਨ ਜਿੱਤ ਲੈਂਦੇ ਹਾਂ ।ਵਿਕੇ ਬੋਲਾਂ ਨਾਲ ਅਕਸਰ ਬਣਿਆ ਬਣਾਇਆ ਕੰਮ ਵਿਗੜ ਜਾਂਦਾ ਹੈ । ਸੋ ਅੰਤਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਮਿੱਠੇ ਬੋਲਾਂ ਨਾਲ ਅਸੀਂ ਦੂਸਰਿਆਂ ਦੇਹਿਰਦੇ ਨੂੰ ਵੀ ਠਾਰਦੇ ਹਾਂ ਤੇ ਸਾਡਾ ਤਨ - ਮਨ ਵੀ ਠੰਢਾ ਰਹਿੰਦਾ ਹੈ । ਹਰ ਇੱਕਥਾਂ ਤੇ ਵਡਿਆਈ ਮਿਲਦੀ ਹੈ।ਪ੍ਰਸ਼ਨ 1, ਕਿਸ ਤਰ੍ਹਾਂ ਬੋਲਣ ਵਾਲੇ ਵਿਅਕਤੀ ਦੇ ਮਨ ਦਾ ਖੇੜਾਤੇ ਸਰੀਰ ਦੀ ਅਰੋਗਤਾ ਮਾਰੀ ਜਾਂਦੀ ਹੈ ? * |
|
Answer» ਕੌੜੇ ਬੋਲ ਬੋਲਣ ਵਾਲੇ ਵਿਅਕਤੀ ਦੇ ਮਨ ਦਾ ਖੇੜਾ ਤੇ ਸਰੀਰ ਦੀ ਅਰੋਗਤਾ ਮਾਰੀ ਜਾਂਦੀ ਹੈ |
|