1.

Essays in punjabi with points(headings).​

Answer»

ਨਿਬੰਧ ਨੰਬਰ : 01

ਦੇਸ਼-ਪਿਆਰ ਦੇ ਅਰਥ-ਦੇਸ਼-ਪਿਆਰ ਦਾ ਅਰਥ ਹੈ, ਆਪਣੇ ਦੇਸ਼ ਦੇ ਲੋਕਾਂ, ਦੇਸ਼ ਦੀ ਮਿੱਟੀ, ਦੇਸ਼ ਦੇ ਪਹਾੜਾਂ ਦਰਿਆਵਾਂ, ਸੱਭਿਆਚਾਰ ਅਤੇ ਮਾਂ-ਬੋਲੀ ਨੂੰ ਪਿਆਰ ਕਰਨਾ । ਦੇਸ਼ ਦੀ ਹਰ ਪੱਖ ਤੋਂ ਉੱਨਤੀ ਅਤੇ ਹਰ ਪੱਖ ਤੋਂ ਖ਼ੁਸ਼ਹਾਲੀ ਲਈ ਕੰਮ ਕਰਨਾ, ਦੇਸ਼ ਦੀਆਂ ਲੋੜਾਂ ਵਲ ਧਿਆਨ ਦੇਣਾ ਅਤੇ ਲੋੜ ਪੈਣ ਉੱਤੇ ਦੇਸ਼ ਉੱਤੇ ਆਪਣਾ ਤਨ, ਮਨ, ਧਨ ਕੁਰਬਾਨ ਕਰ ਦੇਣਾ । ਦੇਸ਼-ਪਿਆਰ ਦੇ ਰੰਗ ਵਿਚ ਰੰਗਿਆ ਹੋਇਆ ਵਿਅਕਤੀ ਦੇਸ਼ ਦੀ ਮਿੱਟੀ ਦੇ ਕਿਣਕੇ-ਕਿਣਕੇ ਨੂੰ ਸ਼ਾਹੀ ਮਹਿਲਾਂ ਨਾਲੋਂ ਵੱਧ ਪਿਆਰ ਕਰਦਾ ਹੈ ਤੇ ਉਸ ਲਈ ਹਰ ਪ੍ਰਕਾਰ ਦੀ ਕੁਰਬਾਨੀ ਕਰਨ ਲਈ ਤਿਆਰ ਰਹਿੰਦਾ ਹੈ।

ਕੁਦਰਤੀ ਜਜ਼ਬਾ-ਆਪਣੀ ਮਾਤ-ਭੂਮੀ ਜਾਂ ਆਪਣੇ ਦੇਸ਼ ਨਾਲ ਪਿਆਰ ਦਾ ਜਜ਼ਬਾ ਕੇਵਲ ਮਨੁੱਖਾਂ ਵਿਚ ਹੀ ਨਹੀਂ, ਸਗੋਂ ਜੀਵ-ਜੰਤੂਆਂ ਵਿਚ ਵੀ ਹੈ । ਜਿੱਥੇ ਕੋਈ ਜੀਵ-ਜੰਤੂ ਰਹਿੰਦਾ ਹੈ, ਜਿੱਥੋਂ ਦੇ ਆਲੇ-ਦੁਆਲੇ ਵਿਚ ਉਹ ਭੋਜਨ ਖਾਂਦਾ ਤੇ ਪਾਣੀ ਪੀਂਦਾ ਹੈ ਤੇ ਜਿੱਥੇ ਉਹ ਘਰ ਬਣਾ ਕੇ ਰਹਿੰਦਾ ਹੈ, ਉਸ ਜਗਾ ਨਾਲ ਉਸ ਦਾ ਕੁਦਰਤੀ ਤੌਰ ‘ਤੇ ਪਿਆਰ ਹੁੰਦਾ ਹੈ । ਪਸ਼ੂ-ਪੰਛੀ ਆਪਣੇ ਭੋਜਨ ਦੀ ਭਾਲ ਵਿਚ ਆਪਣੇ ਘਰਾਂ ਤੋਂ ਬਹੁਤ ਦੂਰ ਨਿਕਲ ਜਾਂਦੇ ਹਨ, ਪਰ ਸ਼ਾਮੀਂ ਉਹ ਘਰ ਵਿਚ ਆ ਕੇ ਸਾਹ ਲੈਂਦੇ ਹਨ । ਇਸੇ ਪ੍ਰਕਾਰ ਹੀ ਮਾਤ-ਭੂਮੀ ਨੂੰ ਪਿਆਰ ਕਰਨ ਦਾ ਜਜ਼ਬਾ ਹਰ ਵਿਅਕਤੀ ਵਿਚ ਕੁਦਰਤੀ ਹੀ ਹੁੰਦਾ ਹੈ । ਜਿਸ ਦੇਸ਼ ਦੀ ਮਿੱਟੀ ਤੋਂ ਅਸੀਂ ਪੈਦਾ ਹੋਏ ਹਾਂ, ਜਿਸ ਦਾ ਦੁੱਧ ਪੀ-ਪੀ ਕੇ ਅਤੇ ਅੰਨ ਖਾ-ਖਾ ਕੇ ਪਲੇ ਹਾਂ, ਉਸ ਨੂੰ ਅਸੀਂ ਸੁਭਾਵਕ ਹੀ ਪਿਆਰ ਕਰਦੇ ਹਾਂ । ਜਿਸ ਇਨਸਾਨ ਵਿਚ ਦੇਸ਼-ਪਿਆਰ ਦਾ ਜਜ਼ਬਾ ਨਹੀਂ, ਉਹ ਗੱਦਾਰ, ਅਣਖਹੀਣ ਅਤੇ ਮੁਰਦਾ ਹੈ ।

plz MARK me as BRAINLIEST....❣️

Follow me...☺



Discussion

No Comment Found