1.

ਹੇਠ ਲਿਖੇ ਪੈਰ੍ਹੇ ਦੀ ਸੰਖੇਪ ਰਚਨਾ ਕਰੋ : ਸੱਭਿਆਚਾਰ ਆਪਣੇ ਸ਼ਾਬਦਿਕ ਪੱਖ ਤੋਂ ਜਿੰਨਾ ਸਰਲ ਅਤੇ ਇਕਹਿਰਾ ਲੱਗਦਾ ਹੈ, ਸੰਕਲਪਾਤਮਿਕ ਪੱਖ ਤੋਂ ਓਨਾ ਹੀ ਜਟਿਲ, ਗਹਿਰਾ ਅਤੇ ਵਿਸ਼ਾਲ ਅਰਥ ਖੇਤਰ ਵਾਲਾ ਹੈ। ਮਨੁੱਕ ਦੀ ਸਮਾਜਕ ਹੋਂਦ ਕਾਰਨ ਸੱਭਿਆਚਾਰ ਉਸ ਦੀ ਇੱਕ ਅਜਿਹੀ ਵਿਲੱਖਣ ਪ੍ਰਾਪਤੀ ਵਜੋਂ ਜਾਣਿਆ ਜਾਂਦਾ ਹੈ, ਜਿਹੜੀ ਨਾ ਕੇਵਲ ਉਸ ਨੂੰ ਪ੍ਰਕਿਰਤੀ ਦੇ ਬਾਕੀ ਜੀਵ ਜੰਤੂਆਂ ਤੋਂ ਹੀ ਅਲੱਗ ਕਰਦੀ ਹੈ, ਸਗੋਂ ਵਿਭਿੰਨ ਮਨੁੱਖਾਂ, ਮਨੁੱਖੀ ਸਮੂਹਾਂ ਅਤੇ ਉਪ-ਸਮੂਹਾਂ ਵਿਚਕਾਰ ਸਾਂਝ ਅਤੇ ਵਖਰੇਵੇਂ ਦੇ ਲੱਛਣ ਵੀ ਨਿਰਧਾਰਤ ਕਰਦੀ ਹੈ। ਸੱਭਿਆਚਾਰ ਮਨੁੱਖੀ ਜੀਵਨ ਜਿੰਨਾ ਹੀ ਵਿਸ਼ਾਲ ਅਤੇ ਅਹਿਮ ਵਰਤਾਰਾ ਹੈ। ਸੱਭਿਆਚਾਰ ਭਾਵੇਂ ਮਨੁੱਖੀ ਚੇਤਨਾ ਦੇ ਪਹਿਲੇ ਪੜਾਅ ਤੋਂ ਹੀ ਹੋਂਦ ਵਿੱਚ ਆ ਗਿਆ ਸੀ, ਪਰੰਤੂ, ਇਸਦੇ ਵਿਗਿਆਨਕ ਅਧਿਐਨ ਦਾ ਕਾਰਜ ਆਧੁਨਿਕ ਯੁਗ ਵਿੱਚ ਹੀ ਸ਼ੁਰੂ ਹੋਇਆ ਹੈ। ਵਰਤਮਾਨ ਸਮੇਂ ਦੇ ਸਾਰੇ ਹੀ ਸਮਾਜਕ ਵਿਗਿਆਨ ਸੱਭਿਆਚਾਰ ਨੂੰ ਮਹੱਤਵਪੂਰਨ ਸੰਕਲਪ ਵਜੋਂ ਪ੍ਰਵਾਨ ਕਰਦੇ ਹਨ, ਪਰ ਮਨੁੱਖੀ ਜਾਤੀ ਦੀ ਵਿਲੱਖਣਤਾ ਅਤੇ ਸ੍ਰੇਸ਼ਠਤਾ ਨਿਰਧਾਰਤ ਕਰਨ ਵਾਲੇ ਇਸ ਸਰਬ ਵਿਆਪਕ ਵਰਤਾਰੇ ਨੂੰ ਸਮਾਜ ਵਿਗਿਆਨ ਵਿੱਚ ਮੁੱਢਲੇ ਸੰਕਲਪ ਵਜੋਂ ਅਤੇ ਮਾਨਵ ਵਿਗਿਆਨ ਵਿੱਚ ਬੁਨਿਆਦੀ ਸੰਕਲਪ ਵਜੋਂ ਮਾਨਤਾ ਪ੍ਰਾਪਤ ਹੈ।

Answer»

which LANGUAGE is this I can't UNDERSTAND



Discussion

No Comment Found