

InterviewSolution
Saved Bookmarks
1. |
ਜੁਗਲ ਪ੍ਰਸ਼ਾਦ ਆਪਣੇ ਪੁੱਤਰ ਨੂੰ ਅੰਗਰੇਜ਼ੀ ਸਕੂਲ ਵਿੱਚ ਦਾਖਲ ਕਰਵਾਉਣਾ ਚਾਹੁੰਦਾ ਸੀ |
Answer» ਜੁਗਲ ਪ੍ਰਸ਼ਾਦ ਆਪਣੇ ਪੁੱਤਰ ਨੂੰ ਅੰਗਰੇਜ਼ੀ ਸਕੂਲ ਵਿੱਚ ਇਸ ਲਈ ਦਾਖ਼ਲ ਕਰਵਾਉਣਾ ਚਾਹੁੰਦਾ ਸੀ ਕਿਉਂਕਿ ਉਹ ਚਾਹੁੰਦਾ ਸੀ ਕਿ ਉਸ ਦਾ ਪੁੱਤਰ ਅੰਗਰੇਜ਼ੀ ਵਿੱਚ ਪ੍ਰਬੀਨ ਹੋਵੇ। ਉਹਨਾਂ ਸਕੂਲਾਂ ਵਿੱਚ ਆਪਣੀ ਸ਼ਖ਼ਸੀਅਤ ਪੁੰਗਰਨ ਲਈ ਕਈ ਤਰ੍ਹਾਂ ਦੇ ਅਵਸਰ ਦਿੱਤੇ ਜਾਂਦੇ ਸਨ। ਉੱਥੋਂ ਦੇ ਬੱਚੇ ਚੰਗੇ ਕੱਪੜੇ ਪਾਉਂਦੇ; ਊਚ – ਨੀਚ ਤੋਂ ਬੇ – ਲਾਗ, ਇੱਕ ਦੂਜੇ ਨਾਲ ਹੌਲੀ – ਹੌਲੀ ਗੱਲਾਂ ਕਰਦੇ ਅਤੇ ਆਪਸ ਵਿੱਚ ਪਿਆਰ ਨਾਲ ਖੇਡਦੇ ਸਨ। ਉਹ ਬਿਨਾਂ ਝਿਜਕ ਸਾਰਿਆਂ ਨਾਲ ਗੱਲਾਂ ਕਰਦੇ ਅਤੇ ਆਪਣੇ ਆਪ ‘ਤੇ ਪੂਰਾ ਭਰੋਸਾ ਹੋਣ ਕਾਰਨ ਉਹ ਅਵਸਰ ਅਨੁਸਾਰ ਗੱਲ ਸੋਚ ਸਕਦੇ ਸਨ। |
|