

InterviewSolution
1. |
(ਉ) ਸੰਭਿਆਚਾਰ ਦੀ ਪਰਿਭਾਸ਼ਾ ਕੀ ਹੈ ?❌Don't spam❌ |
Answer» ਸੱਭਿਆਚਾਰ : ਪਰਿਭਾਸ਼ਾ ਅਤੇ ਸਰੂਪ ਸੱਭਿਆਚਾਰ ਸ਼ਬਦ ਅਸਲ ਵਿੱਚ ਦੋ ਸ਼ਬਦਾਂ ‘ਸੱਭਯ’ ਅਤੇ ‘ਆਚਾਰ` ਦਾ ਸੁਮੇਲ ਹੈ। ‘ਸੱਭਯ ਦਾ ਸ਼ਾਬਦਿਕ ਅਰਥ ਨਿਯਮਬੱਧਤਾ ਹੈ, ਜਦਕਿ ‘ਆਚਾਰ ਦਾ ਅਰਥ ਆਚਰਨ ਹੈ। ਭਾਵ ਉਹ ਚਰਿੱਤਰ ਜੋ ਜੀਵਨ ਵਿੱਚ ਕਿਸੇ ਨਿਯਮਬੱਧਤਾ ਦਾ ਧਾਰਨੀ ਹੈ, ਨੂੰ ਸੱਭਿਆਚਾਰ ਕਿਹਾ ਜਾਂਦਾ ਹੈ। ਵੱਖ-ਵੱਖ ਭਾਸ਼ਾਵਾਂ ਵਿੱਚ ਸੱਭਿਆਚਾਰ ਦੇ ਭਾਵੇਂ ਵੱਖ-ਵੱਖ ਨਾਂ ਹਨ ਪਰ ਇਹਨਾਂ ਦਾ ਸ਼ਾਬਦਿਕ ਅਰਥ ਤੇ ਭਾਵ ਇੱਕ ਹੀ ਹੈ। ਨਿਯਮਬੱਧਤਾ ਵਿੱਚ ਵਿਅਕਤੀ ਵਿਸ਼ੇਸ਼ ਵੱਲੋਂ ਚੰਗੀ ਜੀਵਨ-ਜਾਚ ਲਈ ਅਪਣਾਏ ਗਏ ਨੇਮਬੱਧ ਅਸੂਲ ਹੁੰਦੇ ਹਨ ਜਿਨ੍ਹਾਂ ਨੂੰ ਸਾਰੇ ਲੋਕ (ਸਮੂਹ / ਗੁੱਟ / ਚੁੱਟ) ਪ੍ਰਵਾਨ ਕਰਦੇ ਹਨ। ਕੋਈ ਵੀ ਕੁਰੀਤੀ ਜਾਂ ਬੇਨਿਯਮੀ ਕਿਸੇ ਸੱਭਿਆਚਾਰ ਦਾ ਅੰਗ ਨਹੀਂ ਬਣ ਸਕਦੀ ਜਾਂ ਸਰਬ-ਪ੍ਰਵਾਨਿਤ ਨਹੀਂ ਹੋ ਸਕਦੀ। ਸਮਾਜ ਇਸ ਨੂੰ ਕੁਰੀਤੀ ਜਾਂ ਬੇਨਿਯਮੀ ਪ੍ਰਵਾਨ ਨਹੀਂ ਕਰਦਾ ਅਤੇ ਸੱਭਿਆਚਾਰ ਸਿਰਫ਼ ਸਮਾਜ ਵਿੱਚ ਰਹਿੰਦਿਆਂ ਹੋਇਆਂ ਹੀ ਹਿਣ ਕੀਤਾ ਜਾ ਸਕਦਾ ਹੈ। ਇਸੇ ਹੀ ਆਧਾਰ 'ਤੇ ਮਨੁੱਖ ਨੂੰ ਸਮਾਜਿਕ ਪ੍ਰਾਣੀ ਪਰਿਭਾਸ਼ਿਤ ਕੀਤਾ ਜਾਂਦਾ ਹੈ। |
|