InterviewSolution
Saved Bookmarks
| 1. |
ਵਿਸ਼ਵ ਪ੍ਰਸਿਧ ਪੁਰਾਤਨ ਵਿਸ਼ਵ ਵਿਦਿਆਲਿਆ ਤਕਸ਼ਿਲਾ ਪੰਜਾਬ ਦੀ ਧਰਤੀ ਤੇ ਸਥਿਤ ਹੈ ਅੱਜ ਕੱਲ ਇਹ ਕਿਹੜੇ ਦੇਸ਼ ਵਿੱਚ ਪੈਂਦਾ ਹੈ (ੳ) ਪਾਕਿਸਤਾਨ (ਅ) ਬੰਗਲਾਦੇਸ਼ (ੲ ਭਾਰਤ (ਸ) ਅਫਗਾਨਿਸਤਾਨ |
|
Answer» ਤਕਸ਼ਿਲਾ (TAXILA) (ਉਰਦੂ: ٹیکسلا) ਪਾਕਿਸਤਾਨੀ ਪੰਜਾਬ ਦੇ ਰਾਵਲਪਿੰਡੀ ਜ਼ਿਲ੍ਹੇ ਦਾ ਇੱਕ ਕਸਬਾ ਹੈ। ਇਸਦੀ ਖੁਦਾਈ ਨਾਲ ਪ੍ਰਾਚੀਨ ਕਾਲ ਨਾਲ ਸੰਬੰਧਿਤ ਬਹੁਤ ਵਸਤਾਂ ਪ੍ਰਾਪਤ ਹੋਈਆਂ ਹਨ। ਪ੍ਰਾਚੀਨ ਭਾਰਤ ਵਿੱਚ ਗਾਂਧਾਰ ਦੇਸ਼ ਦੀ ਰਾਜਧਾਨੀ ਅਤੇ ਸਿੱਖਿਆ ਦਾ ਪ੍ਰਮੁੱਖ ਕੇਂਦਰ ਸੀ। ਇੱਥੋਂ ਦੀ ਯੂਨੀਵਰਸਿਟੀ ਸੰਸਾਰ ਦੇ ਪ੍ਰਾਚੀਨਤਮ ਵਿਸ਼ਵ-ਵਿਦਿਆਲਿਆਂਵਾਂ ਵਿੱਚ ਸ਼ਾਮਿਲ ਹੈ। ਇਹ ਹਿੰਦੂ ਅਤੇ ਬੋਧੀ ਦੋਵਾਂ ਲਈ ਮਹੱਤਵ ਦਾ ਕੇਂਦਰ ਸੀ। ਚਾਣਕਿਆ ਇੱਥੇ ਆਚਾਰਿਆ ਸਨ। 405 ਈ ਵਿੱਚ ਫਾਹੀਯਾਨ ਇੱਥੇ ਆਇਆ ਸੀ। |
|