1.

Kriya ki paribhasha in Punjabi​

Answer» ONG>ਕਿਰਿਆ :

ਜਿਨ੍ਹਾਂ ਸ਼ਬਦਾਂ ਤੋਂ ਕਿਸੇ ਕੰਮ ਦੇ ਕਰਨ, ਹੋਣ, ਸਹਿਣ ਆਦਿ ਬਾਰੇ ਕਾਲ ਸਹਿਤ ਪਤਾ ਲੱਗੇ, ਉਹ ਕਿਰਿਆ ਅਖਵਾਉਂਦੇ ਹਨ, ਜਿਵੇਂ ਖਾਂਦਾ ਹੈ, ਖੇਡਦਾ ਸੀ, ਗਿਆ ਸੀ, ਆਵੇਗਾ, ਆਉਂਦਾ ਹੈ ਆਦਿ।

ਉਦਾਹਰਨ :

  • ਰੋਹਣ ਗੀਤ ਗਾਉਂਦਾ ਹੈ
  • ਪੰਛੀ ਉੱਡਦੇ ਹਨ
  • ਬੱਬੂ ਰੋਟੀ ਖਾ ਰਿਹਾ ਹੈ

ਕਿਰਿਆ ਦੀਆਂ ਕਿਸਮਾਂ :

ਪੰਜਾਬੀ ਵਿਆਕਰਨ ਵਿੱਚ ਕਿਰਿਆਵਾਂ ਦੋ ਪ੍ਰਕਾਰ ਦੀਆਂ ਹਨ

  • (1) ਅਕਰਮਕ-ਕਿਰਿਆ
  • (2) ਸਕਰਮਕ-ਕਿਰਿਆ

ਜਿਹੜੀ ਕਿਰਿਆ ਵਿੱਚ ਕਰਤਾ ਹੋਵੇ ਪਰ ਕਰਮ ਨਾ ਹੋਵੇ, ਉਸਨੂੰ ਅਕਰਮਕ-ਕਿਰਿਆ ਆਖਦੇ ਹਨ l

ਜਿਹੜੀ ਕਿਰਿਆ ਵਿੱਚ ਕਰਮ ਅਤੇ ਕਰਤਾ ਦੋਵੇਂ ਮੌਜੂਦ ਹੋਣ, ਉਸਨੂੰ ਸਕਰਮਕ-ਕਿਰਿਆ ਆਖਦੇ ਹਨ l

______________________________

ਵਾਧੂ ਜਾਣਕਾਰੀ :

ਕਰਤਾ ਅਤੇ ਕਰਮ :

ਵਾਕ ਵਿੱਚ ਕੰਮ ਕਰਨ ਵਾਲੇ ਨੂੰ ਕਰਤਾ ਕਹਿੰਦੇ ਹਨ।

ਜਿਸ ਉੱਤੇ ਕੰਮ ਕੀਤਾ ਜਾਵੇ ਉਸ ਨੂੰ ਕਰਮ ਆਖਦੇ ਹਨ।

ਉਦਾਹਰਨ :

  • ਹਰਪ੍ਰੀਤ ਪੁਸਤਕ ਪੜ੍ਹਦਾ ਹੈ।
  • ਇਸ ਵਾਕ ਵਿੱਚ ਹਰਪੀਤ ਕਰਤਾ ਹੈ ਅਤੇ ਪੁਸਤਕ ਕਰਮ ਹੈ।


Discussion

No Comment Found